ਖੰਨਾ ਦੇ ਅਕਾਲੀ ਕੌਂਸਲਰ ਨੇ ਸਰਚ ਅਪ੍ਰੇਸ਼ਨ ਬਾਰੇ ਦਿੱਤਾ ਇਹ ਵੱਡਾ ਬਿਆਨ | OneIndia Punjabi

2022-09-17 0

ਪੰਜਾਬ ਪੁਲਿਸ ਦੇ ਸਰਚ ਅਪ੍ਰੇਸ਼ਨ 'ਤੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਏਡੀਜੀਪੀ ਏ.ਐਸ ਰਾਏ ਦੀ ਅਗਵਾਈ ਹੇਠ ਖੰਨਾ ਦੇ ਪਿੰਡ ਬਿਲਾਂ ਵਾਲੀ ਛੱਪੜੀ 'ਚ ਸਰਚ ਅਪ੍ਰੇਸ਼ਨ ਦੌਰਾਨ ਪੰਜਾਬ ਪੁਲਿਸ ਨੇ ਅਕਾਲੀ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਦੇ ਘਰ ਛਾਪਾ ਮਾਰਿਆ। ਕੌਂਸਲਰ ਸਰਵਦੀਪ ਨੇ ਦੱਸਿਆ ਕਿ ਪੁਲਿਸ ਨੇ ਬਿਨ੍ਹਾਂ ਕੋਈ ਗੱਲਬਾਤ ਕੀਤੇ ਸਿੱਧਾ ਘਰ ਦੇ ਕਮਰਿਆਂ 'ਚ ਜਾ ਕੇ ਸਾਮਾਨ ਦੀ ਤਲਾਸ਼ੀ ਲਈ। ਤਲਾਸ਼ੀ ਬਾਰੇ ਪੁੱਛਣ 'ਤੇ ਕੌਂਸਲਰ ਨਾਲ ਪੁਲਿਸ ਦੀ ਬਹਿਸ ਵੀ ਹੋਈ। ਕੌਂਸਲਰ ਸਰਵਦੀਪ ਨੇ ਕਿਹਾ ਕਿ ਇਸ ਤਰੀਕੇ ਨਾਲ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਜਿਵੇਂ ਉਹ ਕੋਈ ਅਪਰਾਧੀ ਹੋਣ। ਉਹਨਾਂ ਦੋਸ਼ ਲਾਇਆ ਕਿ ਇਹ ਸਭ ਸਿਆਸੀ ਬਦਲਾਖੋਰੀ ਹੈ।